ਤੇਜਿੰਦਰ ਚੰਡਿਹੋਕ ਜੀ ਪੰਜਾਬੀ ਸਮਕਾਲੀਨ ਕਵਿਤਾ
ਦੇ ਲੋਕਪ੍ਰਿਯ ਲੇਖਕ ਹਨ ਅਤੇ ਹਿੰਦੀ ਔਰ ਪੰਜਾਬੀ ਦੋਨੋ ਭਾਸ਼ਾਵਾਂ ਤੇ ਤਗੜੀ ਪਕੜ ਰਖਦੇ ਹਨ/ ੧੯੭੬
ਤੋ ਇਨ੍ਹਾ ਦੀ ਸਾਹਿਤ੍ਯ ਯਾਤਰਾ ਲਗਾਤਾਰ ਚਲ ਰਹੀ ਹੈ / ਪੰਜਾਬੀ ਦੇ ਅਖਬਾਰਾਂ ਅਤੇ ਮੇਗ੍ਜ਼ੀਨ ਵਿਚ
ਇਹਨਾ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ/ ਪੰਜਾਬੀ ਸਾਹਿਤ ਜਗਤ ਵਿਚ ਕਵੀ ਅਤੇ ਅਨੁਵਾਦਕ ਦੇ ਰੂਪ ਚ ਖਾਸ ਪਹਚਾਨ ਬਣਾ ਚੁਕੇ,
ਤੇਜਿੰਦਰ ਜੀ ਨੇ ਜਦੋਂ ਮੇਰੇ ਹਿੰਦੀ ਕਾਵ੍ਯ ਸੰਗ੍ਰਿਹ ‘ਹੋਨੇ ਸੇ ਨ ਹੋਨੇ ਤਕ’ ਦਾ ਪੰਜਾਬੀ ਅਨੁਵਾਦ ਕਰਨ ਦੀ ਇਛਾ ਜਤਾਯੀ , ਮੈਨੇ ਬਹੁਤ ਖੁਸ਼ੀ ਹੋਈ/
ਪੰਜਾਬੀ ਮੇਰੇ ਮਾ ਬੋਲੀ ਹੈਂ, ਪਰ ਮੈੰ ਅਕਸਰ ਹਿੰਦੀ ਔਰ ਇੰਗਲਿਸ਼ ਚ ਲਿਖਦੀ ਹਾਂ ਔਰ ਮੇਰੇ ਲਯੀ ਇਹ
ਅਨੁਵਾਦ ਬੇਹਦ ਬੇਸ਼ਕੀਮਤੀ ਤੋਹਫ਼ਾ ਹੈ, ਕ੍ਯੋਂਕੀ ਤੇਜਿੰਦਰ ਜੀ ਅਨੁਵਾਦ ਦੇ ਜਰਿਏ , ਮੇਰੀ ਹਿੰਦੀ
ਕਵਿਤਵਾਂ ਪੰਜਾਬੀ ਦੇ ਪਾਠਕਾਂ ਤਹਿਂ ਪਹੁਂਹ ਰਹਿਯਾਂ ਹਨ/
ਇਸ ਤੋਂ ਪਹਲੇ ਤੇਜਿੰਦਰ ਜੀ ਦਾ ਪੰਜਾਬੀ ਕਵਿਤਾ ਸੰਗ੍ਰੇਹ ‘ਦਰਿਯਾ ਦੀ ਪਿਯਾਸ ‘ ਕਾਫੀ ਚਰਚਾ ਵਿਚ ਹੈ/ ਉਨ੍ਹਾ ਦੀ ਰਚਨਾਵਾਂ ਕ ਸਤਰੰਗੀ ਪੀਂਘ ਦੇ ਰੰਗ
ਹਨ/ ਪਾਠਕ ਆਪਣੇ ਆਪ ਦੀ ਝਲਕ ਇਨ ਕਵਿਤਾਵਾਂ ਚ
ਵੇਖਣ ਲਹਦਾ ਹੈ/ ਇਸ ਤੋ ਅਲਾਵਾ ਆਪ ਜੀ ਦੇ ਦੋ ਪੰਜਾਬੀ ਅਨੁਵਾਦ ਵੀ ਕਾਫੀ ਪ੍ਰਭਾਵਿਤ ਕਰਦੇ ਹਨ:
ਮਨੋਜ ਕੁਮਾਰ ‘ਪ੍ਰੀਤ ‘ ਦੀ ਦੋ ਹਿੰਦੀ ਕਿਤਾਬਾਂ ‘ਆਪਣੇ ਆਪਣੇ ਬੁਤ’ ਅਤੇ ‘ਕੇਰਲ ਯਾਤਰਾ’/
ਅਨੁਵਾਦ ਬੇਹਦ ਹੁਬ੍ਸੁਰਤ ਹੋਉਯਾ ਹੈ ਅਤੇ ਮੂਲ ਹਿੰਦੀ ਰਚਨਾਵਾਂ ਦੇ ਬਹੁਤ ਕਰੀਬ ਹੈ/ ਬਲਕਿ ਕਿਸੇ
ਕਿਸੇ ਕਵਿਤਾ ਚ , ਉਨ੍ਹਾ ਦੀ ਸੋਚ ਦੀ ਉਡਾਰੀ ਨਾਲ ਨਵਾ ਰੂਪ
ਨਿਖਰ ਗਯਾ ਹੈ/
ਉਮੀਦ ਹੈ ਕਿ ਪੰਜਾਬੀ ਦੇ ਬਹੁਮੁਖੀ ਲੇਖਕ ਤੇਜਿੰਦਰ ਚੰਡਿਹੋਕ ਵਲੋਂ ਕੀਤਾ ਗਯਾ ਮੇਰੀ
ਹਿੰਦੀ ਕਵਿਤਾਵਾਂ ਦੇ ਇਸ ਪੰਜਾਬੀ ਅਨੁਵਾਦ ਨੂ ਪੰਜਾਬੀ ਪਾਠਕ ਜਗਤ ਭਰਪੂਰ ਹੁੰਗਾਰੇ ਨਾਲ
ਸਵਿਕਾਰੇਗਾ/
ਰਜਨੀ ਛਾਬੜਾ
ਕਵਯਿਤ੍ਰੀ ਅਤੇ ਅਨੁਵਾਦਕ ( ਹਿੰਦੀ, ਇੰਗਲਿਸ਼, ਰਾਜਸਥਾਨੀ ਅਤੇ ਪੰਜਾਬੀ)
ਗੁਰੁਗਰਾਮ
No comments:
Post a Comment